ਸ੍ਰੀ ਰਾਮਲੀਲਾ ਧਰਮ ਕਮੇਟੀ ਮਸਜਿਦ ਚੌਂਕ ਵੱਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ

-ਮੁੱਖ ਮਹਿਮਾਨ MLA ਰਾਣਾ ਗੁਰਜੀਤ ਸਿੰਘ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ, ਕਮੇਟੀ ਵੱਲੋਂ ਮਹਿਮਾਨਾਂ ਦਾ ਸਨਮਾਨ
ਕਪੂਰਥਲਾ। ਸ੍ਰੀ ਰਾਮਲੀਲਾ ਧਰਮ ਕਮੇਟੀ ਮਸਜਿਦ ਚੌਂਕ ਕਪੂਰਥਲਾ ਵੱਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਮਾਹੌਲ ਵਿੱਚ ਲੋਕਾਂ ਨੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋ ਕੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਯਾਦ ਕੀਤਾ।
ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਰੰਗਾ ਹੰਸਪਾਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਜੱਗਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।


ਸ਼੍ਰੀ ਰਾਮਲੀਲਾ ਧਰਮ ਕਮੇਟੀ ਦੇ ਚੇਅਰਮੈਨ ਰਾਜਿੰਦਰ ਕੌੜਾ, ਖ਼ਜ਼ਾਨਚੀ ਅਸ਼ੋਕ ਗੁਪਤਾ, ਮੀਤ ਪ੍ਰਧਾਨ ਨਰੇਸ਼ ਗੁਪਤਾ, ਸ਼ਾਮ ਲਾਲ, ਨਿਸ਼ਾਂਤ ਕੌੜਾ, ਓਂਕਾਰ ਕਾਲੀਆ, ਸੰਦੀਪ ਗੁਪਤਾ ਅਤੇ ਕਰਨ ਸਿੰਘ ਬੱਬੂ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਰਾਮਲੀਲਾ ਧਰਮ ਕਮੇਟੀ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਦੁਸਹਿਰੇ ਦਾ ਤਿਉਹਾਰ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਜੋ ਸਮਾਜ ਨੂੰ ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ।
ਸਮਾਗਮ ਦੌਰਾਨ ਵੱਖ-ਵੱਖ ਸਿਆਸੀ ਆਗੂਆਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਕਮੇਟੀ ਵੱਲੋਂ ਹਰ ਸਾਲ ਧਾਰਮਿਕ ਸਮਾਗਮਾਂ ਰਾਹੀਂ ਲੋਕਾਂ ਨੂੰ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਂਦਾ ਹੈ।


ਇਸ ਮੌਕੇ ਡਾਇਰੈਕਟਰ ਪਵਨ ਜੋਸ਼ੀ, ਮੰਚ ਸੰਚਾਲਕ ਨਰੇਸ਼ ਭਾਰਤੀ, ਪਵਨਜੋਤ ਵਰਮਾ, ਸੰਨੀ ਜੁਲਕਾ, ਰਾਜਵੀਰ, ਰਾਜੂ, ਬਲਵਿੰਦਰ, ਬੱਬੂ, ਹੀਰਾ ਲਾਲ, ਰਾਮਯਸ਼ ਯਾਦਵ, ਸ਼ੁਭਮ, ਪ੍ਰਤੀਕ, ਸੋਮਨਾਥ, ਰਾਜੇਸ਼ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Leave a Reply

Your email address will not be published. Required fields are marked *