ਸਰਕਾਰ ਦੀ ਵਾਅਦਾ ਖਿਲਾਫੀ ਤੇ ਭੜਕੇ ਮੁਲਾਜਮ ਤੇ ਪੈਨਸ਼ਨਰ

-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
-ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਕੀਤੀ ਨਾਅਰੇਬਾਜੀ

ਕਪੂਰਥਲਾ, 21 ਅਕਤੂਬਰ- ਜਿਲ੍ਹਾ ਕਪੂਰਥਲਾ ਦੀਆਂ ਵੱਖ ਵੱਖ ਮੁਲਾਜਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ  ਬੁੱਧਵਾਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸਾਂਝੇ ਐਕਸ਼ਨ ਤਹਿਤ ਡੀ.ਸੀ ਦਫਤਰ ਕਪੂਰਥਲਾ ਵਿੱਚ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਜੋ਼ਰਦਾਰ ਨਾਅਰੇਬਾਜੀ ਤੇ ਰੋਸ ਪ੍ਰਦਰਸ਼ਨ ਕੀਤਾ।


ਇਸ ਰੋਸ ਭਰਪੂਰ ਧਰਨੇ ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਸਟੇਟ ਮਿਨਿਸਟ੍ਰੀਅਲ ਸਰਵਿਸਿਜ ਯੂਨੀਅਨ ਦੇ ਚੇਅਰਮੈਨ ਨਰਿੰਦਰ ਸਿੰਘ ਪ੍ਰਧਾਨ ਸੰਗਤ ਰਾਮ, ਪੀ.ਡਬਲਿਊ ਡੀ ਤੋਂ ਨਿਸ਼ਾਨ ਸਿੰਘ, ਸਿਹਤ ਵਿਭਾਗ ਦੇ ਸੂਬਾ ਪ੍ਰਧਾਨ ਨਰਿੰਦਰ ਸਿੰਘ, ਡੀ.ਸੀ ਦਫਤਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਪੈਨਸ਼ਨਰ ਐਸੋਸੀਏਸ਼ਨ ਦੇ  ਪ੍ਰਧਾਨ ਸਿੰਘ ਸੁੱਚਾ ਸਿੰਘ, ਗੁਰਦੀਪ ਸਿੰਘ,ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਪਾਲ,  ਜੀ.ਟੀ.ਯੂ ਦੇ ਸੂਬਾਈ ਆਗੂ ਰਸ਼ਪਾਲ ਸਿੰਘ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ
ਭਜਨ ਸਿੰਘ ਮਾਨ, ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਲੈਕਚਰਾਰ ਰਜੇਸ਼ ਜੋਲੀ,ਸ੍ਰੀ ਰਮੇਸ਼ ਕੁਮਾਰ ਭੇਂਟ
ਵੱਸਣਦੀਪ ਸਿੰਘ ਜੱਜ, ਮਨੂੰ ਕੁਮਾਰ ਪਰਾਸ਼ਰ,ਸੁਰਿੰਦਰ ਕੁਮਾਰ ਭਵਾਨੀਪੁਰ,ਪਰਵੀਨ ਕੁਮਾਰ ਆਨੰਦ,ਡੀ ਟੀ ਐੱਫ ਤੋਂ ਤਜਿੰਦਰ ਸਿੰਘ ਅਲੌਦੀਪੁਰ,ਅਵਤਾਰ ਸਿੰਘ, ਮਲਕੀਤ ਸਿੰਘ, ਪਵਨ ਕੁਮਾਰ ਜੋਸੀ਼,ਸੁਖਪਾਲ ਸਿੰਘ, ਬੀ ਐੱਡ ਫਰੰਟ ਤੋਂ ਸਰਤਾਜ ਸਿੰਘ, ਕੁਲਦੀਪ ਸਿੰਘ, ਸ਼ਸ਼ੀਪਾਲ ਸਿੰਘ, ਜਤਿੰਦਰ ਸਿੰਘ, ਸਰਿਤਾ ਬਹਿਲ, ਅਮਰੀਕ ਸਿੰਘ ਸੇਖੋਂ, ਜਸਬੀਰ ਸਿੰਘ ਬਾਗਵਾਨੀ, ਅਤੇ ਰਜਨੀ ਵਾਲੀਆ, ਮਾਸਟਰ ਕਾਡਰ ਯੂਨੀਅਨ ਤੋਂ ਸੰਦੀਪ ਕੁਮਾਰ, ਨਰੇਸ਼ ਕੋਹਲੀ, ਹਰਨੇਕ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ  ਇੱਕ ਸੁਰ ਵਿਚ ਆਖਿਆ  ਕਿ ਲੱਖਾਂ ਦੇ ਝੂਠੀ ਇਸ਼ਤਿਹਾਰਬਾਜੀ ਕਰਨ ਦੇ ਬਾਵਜੂਦ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ, ਡੀ ਏ ਦਾ ਬਕਾਇਆ 10 ਫੀਸਦੀ ਨਾ ਦੇਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ, ਮਿਡ ਡੇ ਮੀਲ ਵਰਕਰਾਂ ਦਾ ਮਾਣ ਭੱਤੇ ਵਿਚ ਵਾਧਾ ਨਾ ਕਰਨਾ ਤੇ ਆਪਣੇ ਸੱਤਾ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜੀ ਹੈ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਸ ਵਾਰ ਸਾਰੇ ਹੀ ਮੁਲਾਜ਼ਮਾਂ ਨੇ ਪ੍ਰਣ ਕੀਤਾ ਹੈ ਕਿ ਸਰਕਾਰ ਨੂੰ ਚੱਲਦਾ ਕੀਤਾ ਜਾਵੇ। ਇਸ ਲਈ ਪੰਜਾਬ ਸਰਕਾਰ ਦੇ ਸਮੁੱਚੇ ਮੁਲਾਜ਼ਮ ਆਪਣੀ ਸੇਵਾ ਬਾਖੂਬੀ ਢੰਗ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਚ ਨਿਭਾਉਂਦੇ ਹੋਏ ਇਹ ਸਰਕਾਰ ਦਾ ਬੋਰੀਆ ਬਿਸਤਰਾ ਗੋਲ ਕਰਨਗੇ।
ਆਗੂਆਂ ਨੇ ਕਿਹਾ ਕਿ ਝੂਠਿਆਂ ਅਤੇ ਲਾਰੇਬਾਜਾਂ ਦੀ ਇਸ ਸਰਕਾਰ ਦੇ ਕੰਨਾਂ ਨੂੰ ਖੋਲਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੜਕਾਂ ਤੇ ਉਤਰਣਾ ਪੈ ਰਿਹਾ ਹੈ। ਇਸ ਸਰਕਾਰ ਨੇ ਸਤੰਬਰ ਮਹੀਨੇ ਵਿੱਚ ਸਿਰਫ 8 ਪ੍ਰਤੀਸ਼ਤ ਡੀ.ਏ ਜਾਰੀ ਕਰਕੇ ਮੁਲਾਜਮਾਂ ਨੂੰ ਭਰਮਾਉੇਣਾ ਚਾਹਿਆ ਸੀ ਪਰ ਹੁਣ ਮੁਲਾਜਮ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਮੁਲਾਜਮਾਂ ਦਾ ਹੱਕ ਡੀ.ਏ ਵੀ ਰੋਕ ਕੇ ਰੱਖਿਆ ਹੋਇਆ ਹੈ।ਇੱਕ ਪਾਸੇ ਤਾਂ ਮੁੱਖਮੰਤਰੀ ਕਹਿ ਰਹੇ ਹਨ ਕਿ ਸਰਕਾਰ ਦਾ ਖਜਾਨਾ ਭਰਿਆ ਹੋਇਆ ਹੈ ਤੇ ਦੂਜੇ ਪਾਸੇ ਸਰਕਾਰ ਵਲੋਂ ਖਜਾਨਾ ਨਾ ਹੋਣ ਕਾਰਨ ਡੀ.ਏ ਰੋਕਣ ਸਬੰਧੀ ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਜਵਾਬ ਦਾਇਰ ਕੀਤੇ ਜਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਬਣਦਾ ਬਕਾਇਆ 10 ਪ੍ਰਤੀਸ਼ਤ ਡੀ.ਏ ਤੁਰੰਤ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ, ਠੇਕਾ ਅਤੇ ਆਉਟਸੋਰਸ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, 1.1.2016 ਤੋ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਲਈ 2.59 ਗੁਣਾਂਕ ਲਾਗੂ ਕੀਤਾ ਜਾਵੇ, ਨਵੇਂ ਭਰਤੀ ਹੋਏ ਮੁਲਾਜਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ। ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕੀਤੇ ਜਾਣ, 200 ਰੁਪਏ ਜਜੀਆ ਟੈਕਸ ਖਤਮ ਕੀਤਾ ਜਾਵੇ ਅਤੇ ਕੱਟੇ ਗਏ 37 ਭੱਤੇ ਬਹਾਲ ਕੀਤੇ ਜਾਣ।
ਇਸ ਮੋਕੇ ਪੰਜਾਬ ਸਟੇਟ ਮਿਨਿਸਟ੍ਰੀਅਲ ਸਰਵਿਸਿਜ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੰਗਤ ਰਾਮ ਨੇ ਕਿਹਾ ਕਿ ਸਮੂਹ ਮੁਲਾਜਮਾਂ ਵਲੋਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ਲਈ ਗਈ ਹੈ।22 ਅਕਤੂਬਰ ਨੂੰ ਮੁਲਾਜਮਾਂ ਵਲੋਂ ਸਰਕਾਰੀ ਦੇ ਝੂਠੇ ਲਾਰਿਆਂ ਦੇ ਵਿਰੋਧ ਵਿੱਚ ਸ਼ਹਿਰ ਦੇ ਅਲੱਗ ਅਲੱਗ ਬਾਜਾਰਾਂ ਵਿੱਚੋਂ ਬਾਈਕ ਰੈਲੀ ਕੱਢੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਸਰਕਾਰ ਦੀ ਵਾਅਦਾ ਖਿਲਾਫੀ ਬਾਰੇ ਜਾਣੂ ਕਰਵਾਇਆ ਜਾ ਸਕੇ।


ਇਸ ਮੌਕੇ ਤੇ ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ  ਜਿਲ੍ਹਾ ਚੇਅਰਮੈਨ ਨਰਿੰਦਰ ਸਿੰਘ ਚੀਮਾ ਤੇ ਸੂਬਾ ਜਨਰਲ ਸਕੱਤਰ ਸੰਗਤ ਰਾਮ  ਪੀ ਐੱਸ ਐੱਮ ਯੂ ਕਪੂਰਥਲਾ ਜਿਲ੍ਹਾ ਪ੍ਰਧਾਨ, ਦਵਿੰਦਰਪਾਲ ਸਿੰਘ ਕਾਨੂੰਨੀ ਸਲਾਹਕਾਰ, ਸੁਖਜਿੰਦਰ ਸਿੰਘ ਜਨਰਲ ਸਕੱਤਰ ਕਪੂਰਥਲਾ, ਜਗਤਾਰ ਸਿੰਘ ਮੁੱਖ ਬੁਲਾਰਾ ਅਤੇ ਸੁਖਜਿੰਦਰ ਪਾਲ, ਡੀ ਟੀ ਐੱਫ ਅਵਤਾਰ ਸਿੰਘ, ਚਰਨਜੀਤ  ਸਿੰਘ, ਡਾ ਧਿਆਨ ਸਿੰਘ ਭਗਤ, ਪੰਕਜ ਮਰਵਾਹਾ, ਗੁਰਮੁੱਖ ਸਿੰਘ ਬਾਬਾ ਸਟੇਟ ਐਵਾਰਡੀ, ਦੀਪਕ ਆਨੰਦ, ਅਵਤਾਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ,ਅਵਤਾਰ ਸਿੰਘ ਹੈਬਤਪੁਰ, ਸੰਤੋਖ ਮੱਲ੍ਹੀ ਸਟੇਟ ਐਵਾਰਡੀ,ਰਾਮ ਸਿੰਘ, ਗੁਰਦੇਵ ਸਿੰਘ,ਗੁਰਪ੍ਰੀਤ ਸਿੰਘ ਟਿੱਬਾ, ਅੰਮ੍ਰਿਤਪਾਲ ਸਿੰਘ, ਰਜੀਵ ਪਠਾਣੀਆ, ਜਗਜੀਤ ਸਿੰਘ ਬੂਲਪੁਰ, ਕੰਵਲਪ੍ਰੀਤ ਸਿੰਘ ਕੌੜਾ, ਹਰਮਿੰਦਰ ਸਿੰਘ ਜੋਸਨ,ਸੁਖਵਿੰਦਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਸਿਕਾਰਪੁਰ,ਸੁਖਦੇਵ ਸਿੰਘ, ਦਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਹਾਜ਼ਰ ਸਨ।

Leave a Reply

Your email address will not be published. Required fields are marked *