

ਕਪੂਰਥਲਾ:ਜ਼ਿਲਾ ਸਿੱਖਿਆ ਅਧਿਕਾਰੀਆਂ, ਸਿਖਿਆ ਸੰਸਥਾਵਾਂ ਦੇ ਡਾਇਰੈਕਟਰ ਅਤੇ ਸਕੂਲ ਮੁੱਖੀਆਂ ਦੀ ਮਿਲਣੀ ਦਾ ਆਯੋਜਨ ਵਿਗਿਆਨ ਦੀ ਪੜ੍ਹਾਈ ਨੂੰ ਵਧੇਰੇ ਦਿਲਚਸਪ,ਰੋਚਕ ਅਤੇ ਹਰੇਕ ਵਿਦਿਆਰਥੀ ਤੱਕ ਪਹੁੰਚਾਉਣ ਅਤੇ ਵਿਦਿਅਕ ਅਦਾਰਿਆਂ ਨਾਲ ਸਹਿਯੋਗ ਮਜਬੂਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਪੰਜਾਬ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ, ਸਿਖਿਆ ਸੰਸਥਾਵਾਂ ਦੇ ਡਾਇਰੈਕਟਰ ਅਤੇ ਸਕੂਲ ਮੁੱਖੀਆਂ ਦੀ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ।

ਇਸ ਦੌਰਾਨ ਆਏ ਹੋਏ ਸਿੱਖਿਆ ਮਹਿਰਾਂ ਨੂੰ ਵਿਗਿਆਨ ਦੀ ਸਿੱਖਿਆ ਨੂੰ ਉਤਸ਼ਿਹਤ ਕਰਨ ਹਿੱਤ ਇੱਥੇ ਬਣਾਈਆਂ ਗਈਆਂ ਪ੍ਰਦਰਸ਼ਨੀਆਂ ਅਤੇ ਗੈਲਰੀਆਂ ਦੀ ਵਿਜ਼ਿਟ ਕਰਵਾਈ ਗਈ । ਇਸ ਮੌਕੇ ਸਾਰੇ ਮਹਿਮਾਨਾਂ ਨੇ ਅਜਿਹੀਆਂ ਪ੍ਰਦਰਸ਼ਨੀਆਂ ਨੂੰ ਗੁਹ ਨਾਲ ਦੇਖਿਆ ਜਿਹਨਾਂ ਨਾਲ ਵਿਗਿਆਨਕ ਸਿਧਾਂਤਾ ਨੂੰ ਵਿਵਿਹਾਰਕ ਅਤੇ ਪ੍ਰੈਕਟੀਕਲ ਰਾਹੀਂ ਅਸਾਨ ਢੰਗ ਨਾਲ ਸਮਝਾਇਆ ਗਿਆ। ਇਸ ਮੌਕੇ ਲਾਰਜ਼ ਫ਼ਾਰਮੈਟ ਫ਼ਿਲਮ “ਮਿਸ਼ਨ ਮੂਨ” ਦਾ ਸ਼ੋਅ ਵੀ ਦਿਖਾਇਆ ਗਿਆ , ਜਿਸ ਦੌਰਾਨ ਭਾਰਤ ਦੇ ਇਸ ਮਿਸ਼ਨ ਦੀ ਸਫ਼ਲਤਾ ਲਈ ਸਾਹਮਣੇ ਆਈਆਂ ਚੁਣੌਤੀਆਂ ਨੂੰ ਮਹਿਮਾਨਾਂ ਨੇ ਨੇੜਿਓ ਦੇਖਿਆ। ਇਸ ਦੌਰਾਨ ਸਾਰੇ ਮਹਿਰਾਂ ਨੂੰ ਸਾਇੰਸ ਸਿਟੀ ਵਿੱਖੇ ਕੁਝ ਦੇਰ ਪਹਿਲਾਂ ਲਗਾਏ ਗਏ ਨਵੇ ਕੈਪਸੂਲ ਸਿਮੂਲੇਟਰ ਦਾ ਹਮੇਸ਼ਾ ਯਾਦ ਰਹਿਣ ਵਾਲਾ ਤਜਰਬਾ ਵੀ ਦਿੱਤਾ ਗਿਆ। ਇਸ ਮੌਕੇ ਸਾਰੇ ਸਿੱਖਿਆ ਮਾਹਿਰਾਂ ਵੱਲੋਂ ਵਿਗਿਆਨ ਦੀ ਪੜ੍ਹਾਈ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਕੀਮਤੀ ਸੁਝਾਅ ਵੀ ਦਿੱਤੇ ਗਏ। ਸਾਰੇ ਮਹਿਮਾਨਾਂ ਵੱਲੋਂ ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਸਿਟੀ ਵੱਲੋਂ ਮਨਾਏ ਜਾ ਰਹੇ ਮਹੱਤਵਪੂਰਨ ਸਮਾਜਿਕ ਅਤੇ ਵਿਗਿਆਨਕਾਂ ਦਿਵਸਾਂ ਸਮੇਤ ਕੀਤੇ ਜਾ ਰਹੇ ਦੂਸਰੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਸਾਇੰਸ ਸਿਟੀ ਦੇ ਡਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਮਿਆਰੀ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਅਤੇ ਸਾਇੰਸ ਸਿਟੀ ਵਿਚਾਲੇ ਸਹਿਯੋਗ ਦੀ ਮਹੱਹਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਿੱਖਿਆ ਮਾਹਿਰਾਂ ਨੂੰ ਅਪੀਲ ਅਜਿਹੇ ਖੇਤਰਾਂ ਅਤੇ ਵਿਸ਼ਿਆਂ ਦੀ ਪਛਾਣ ਕੀਤੀ ਜਾਵੇ , ਜਿਨ੍ਹਾਂ ਵਿੱਚ ਸਾਇੰਸ ਸਿਟੀ ਨੂੰ ਸਕੂਲੀ ਬੱਚਿਆਂ ਦੇ ਪਾਠਕ੍ਰਮ ਦਾ ਪ੍ਰਭਾਵਸ਼ਾਲੀ ਹਿੱਸਾ ਬਣਾਇਆ ਜਾ ਸਕੇ। ਇਸ ਨਾਲ ਜਿੱਥੇ ਸਿੱਖਿਆ ਦੇ ਨਤੀਜਿਆਂ ਵਿੱਚ ਸੁਧਾਰ ਹੋਵੇਗਾ, ਉੱਥੇ ਹੀ ਵਿਦਿਅਕ ਪਹੁੰਚ ਨੂੰ ਹੋਰ ਵਧਾਉਣ ਵਿੱਚ ਮਦਦ ਮਿਲੇਗੀ। ਡਾ. ਗਰੋਵਰ ਨੇ ਕਿਹਾ ਕਿ ਸਾਇੰਸ ਸਿਟੀ ਦੀਆਂ ਸਾਰੀਆਂ ਗੈਲਰੀਆਂ, ਪ੍ਰਦਰਸ਼ਨੀਆਂ ਅਤੇ ਸ਼ੋਅ ਵਿਗਿਆਨ ਦੇ ਗੁੰਝਲਦਾਰ ਸਿਧਾਂਤਾਂ ਨੂੰ ਅਸਾਨ ਢੰਗ ਨਾਲ ਬਿਆਨ ਕਰਦੇ ਹਨ ,ਜਿਹਨਾਂ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਜਗਿਅਅਸਾ ਪੈਦਾ ਹੁੰਦੀ ਹੈ ਅਤੇ ਉਹ ਨਵੀਨਤਾ ਅਤੇ ਸਿਰਜਣਾਤਮਿਕਤਾ ਵੱਲ ਅਕਰਸ਼ਿਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਦਿਆਰਥੀਆਂ ਵਿੱਚ ਵਿਗਿਆਨ ਦੀ ਸਮਝ ਅਤੇ ਹੁਨਰ ਨੂੰ ਵਧਾਉਣ ਲਈ ਸਕੂਲਾਂ ਨਾਲ ਮਿਲ ਕੇ ਕੰਮ ਕਰਨ ਲਈ ਹਮੇਸ਼ਾਂ ਯਤਨਸ਼ੀਲ ਅਤੇ ਪੂਰਾ ਸਾਲ ਵਿਗਿਆਨਕ ਸਿੱਖਿਆ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਰਹੇ ਹਨ

