ਸਵੱਛਤਾ ਹੀ ਸੇਵਾ 2026 ਤਹਿਤ ਸਕੂਲਾਂ ’ਚ ਡਰਾਇੰਗ ਮੁਕਾਬਲੇ ਤੇ ਜਾਗਰੂਕਤਾ ਗਤੀਵਿਧੀਆਂ

ਕਪੂਰਥਲਾ। ਨਗਰ ਨਿਗਮ ਕਪੂਰਥਲਾ ਵੱਲੋਂ ਕਮਿਸ਼ਨਰ ਅਨੁਪਮ ਕਲੇਰ ਦੇ ਆਦੇਸ਼ਾਂ ਅਤੇ ਸੀਐਸਓ ਜਗਦੀਪ ਸਿੰਘ, ਸੀਐਸਆਈ ਹਿਤੇਸ਼ ਕੁਮਾਰ ਅਗਰਵਾਲ ਅਤੇ ਸੀਐਸਆਈ ਰਾਜੇਸ਼ ਕੁਮਾਰ ਦੀ ਯੋਗ ਨਿਗਰਾਨੀ ਹੇਠ ਸਵੱਛਤਾ ਹੀ ਸੇਵਾ 2026 ਮੁਹਿੰਮ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਫਿਨਿਸ਼ ਸੋਸਾਇਟੀ ਦੇ ਸਹਿਯੋਗ ਨਾਲ “ਸਵੱਛਤਾ ਵਿੱਚ ਸਹਿਭਾਗ; ਸਵੱਛ ਭਾਰਤ, ਵਿਕਾਸ ਭਾਰਤ” ਥੀਮ ਤਹਿਤ ਸਰਕਾਰੀ ਹਾਈ ਸਕੂਲ ਮਨਸੂਰਵਾਲ ਦੋਨਾ ਅਤੇ ਐਚ.ਪੀ.ਪੀ. ਹਾਈ ਸਕੂਲ ਵਿਖੇ ਵਾਤਾਵਰਣ ਸੁਰੱਖਿਆ, ਸਫਾਈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਸਬੰਧੀ ਡਰਾਇੰਗ ਮੁਕਾਬਲੇ ਕਰਵਾਏ ਗਏ।

ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਐਸਬੀਐਮ ਅਤੇ ਆਈਟੀਸੀ ਟੀਮ ਵੱਲੋਂ ਵਿਦਿਆਰਥੀਆਂ ਲਈ ਪਲਾਸਟਿਕ ਬੋਤਲ ਸਕੁਐਸ਼, ਸਲੋਗਨ ਬਜ਼ਰ ਰਾਊਂਡ, ਈਕੋ ਬ੍ਰਿਕਸ ਅਤੇ ਸਵੱਛਤਾ ਜਿਗਸਾ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।

ਇਸ ਮੌਕੇ ਚਾਰ-ਬਿਨ ਕੂੜਾ ਵੱਖ-ਵੱਖ ਕਰਨ (4 Bin Segregation) ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਗਿੱਲੇ ਤੇ ਸੁੱਕੇ ਕੂੜੇ ਸਮੇਤ ਵੱਖ-ਵੱਖ ਕਿਸਮ ਦੇ ਕੂੜੇ ਦੀ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *