ਹਰੇ ਖੱਪਤਕਾਰ ਦਿਵਸ ਦੇ ਮੌਕੇ ਤੇ ਖੋਜ ਭਰਪੂਰ ਪ੍ਰੋਜੈਕਟ ਮਾਡਲਾਂ ਦਾ ਪ੍ਰਦਰਸ਼ਨ
ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਹਰੇ ਖੱਖਤਕਾਰ ਦਿਵਸ ਦੇ ਮੌਕੇ “ਸਿਫ਼ਰ ਰਹਿੰਦ-ਖੰਹੂਦ ਦੀਆਂ ਚੁਣੌਤੀਆਂ“ ਦੇ ਵਿਸ਼ੇ ਤੇ ਸਕੂਲੀ ਵਿਦਿਆਰਥੀਆਂ ਦਾ ਇਕ ਖੋਜ ਭਰਪੂਰ ਪ੍ਰੋਜੈਕਟ ਮਾਡਲ ਪ੍ਰਦਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲਾਂ ਦੇ 100 ਤੋੱ ਵੱਧ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ । ਇਸ ਮੌਕੇ ਸਕੂਲੀ ਬੱਚਿਆਂ ਨੇ ਪ੍ਰੋਜੇਕਟ ਮਾਡਲਾਂ ਰਾਹੀਂ ਨਵੀਨਤਾ ਦਾ ਪ੍ਰਦਰਸ਼ਨ ਕਰਦਿਆਂ ਸਥਾਈ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ-ਖੰਹੂਦ ਘਟਾਉਣ ਦੇ ਰਚਾਨਤਮਿਕ ਹੱਲ ਦਿੱਤੇ । ਹਰਾ ਖੱਪਤਕਾਰ ਦਿਵਸ ਮਨਾਉਣ ਦਾ ਇਸ ਵਾਰ ਦਾ ਸਿਰਲੇਖ “ਸਥਾਈ ਖੱਪਤ, ਮੁੜ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ-ਖੰਹੂਦ ਨੁੰ ਘਟਾਉਣਾ“ ਸੀ। ਇਸ ਵਾਰ ਦਾ ਸਿਰਲੇਖ ਜਿੰਮੇਵਾਰ ਖੱਪਤਕਾਰ ਅਭਿਆਸਾਂ ਨੂੰ ਉਤਸ਼ਿਹਤ ਕਰਨ, ਵਾਤਵਰਣ ਅਨੁਕੂਲ ਉਤਪਾਦ, ਬੇਲੋੜੀ ਪੈਕਿੰਗ ਨੂੰ ਘਟਾਉਣਾ ਅਤੇ ਮੁੜ ਵਰਤੋਂ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨਾ ‘ਤੇ ਕੇਂਦਰਿਤ ਰਿਹਾ ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਿਫ਼ਰ ਰਹਿੰਦ-ਖੰਹੂਦ ਦੇ ਟੀਚਿਆਂ ਨੁੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਇਸ ਲਈ ਵਿਗਿਆਨਕ ਨਵੀਨਤਾਂ ਅਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ. ਗਰੋਵਰ ਨੇ ਵਿਦਿਆਰਥੀਆਂ ਨੂੰ ਵਸਤੂਆਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ,ਰਹਿੰਦ-ਖੰਹੂਦ ਨੂੰ ਅਲੱਗ-ਅਲੱਗ ਕਰਨ ਅਤੇ ਮੁੜ ਵਰਤੋਂ ਦੇ ਅਭਿਆਸਾਂ ਨੂੰ ਰੋਜ਼ਾਨਾਂ ਜ਼ਿੰਦਗੀ ਵਿੱਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਰਹਿੰਦ-ਖਹੂੰਦ ਪ੍ਰਬੰਧ ਲਈ ਵਿਗਿਆਨ ਤੇ ਤਕਨਾਲੌਜੀ ਹੀ ਪ੍ਰਭਾਵਸ਼ਾਲੀ ਹੱਲ ਦੇ ਸਕਦੀ ਹੈ ਪਰ ਇਹ ਬਦਲਾਅ , ਉਦੋਂ ਹੀ ਸੰਭਵ ਹੋਣਗੇ ਜਦੋਂ ਤਕਨਾਲੌਜੀ ਆਧਾਰਤ ਉਪਰਾਲਿਆਂ ਨਾਲ ਲੋਕ ਦੀ ਸੋਚ ਬਦਲੇਗੀ ਅਤੇ ਆਮ ਲੋਕਾਂ ਇਸ ਪਾਸੇ ਅਗਰਸਰ ਹੋਣਗੇ।
ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਿਪਟੀ ਡਾਇਰੈਕਟਰ ਡਾ. ਮੁਨੀਸ਼ ਸੋਇਨ ਨੇ ਆਏ ਵਿਦਿਆਰਥੀਆਂ ਅਤੇ ਅਧਿਅਪਕਾਂ ਦਾ ਧੰਨਵਾਦ ਕਰਿਦਆਂ ਸਾਫ਼-ਸੁਥਰੇ, ਸਿਹਤਮੰਦ ਅਤੇ ਹੋਰ ਸਥਾਈ ਭਵਿੱਖ ਲਈ ਸੰਬੰਧਤ ਸਾਰੇ ਵਿਦਿਆਰਥੀਆਂ ਅਤੇ ਸੰਸਥਾਵਾਂ ਨੂੰ ਮਿਲਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਵੱਲੋਂ ਕੀਤੀ ਗਈ ਛੋਟੀ ਜਿਹੀ ਕੋਸ਼ਿਸ਼ ਸਿਫ਼ਰ ਰਹਿੰਦ-ਖੂੰਹਦ ਦੇ ਵੱਡੇ ਟੀਚੇ ਪ੍ਰਾਪਤ ਕਰਨ ਵਿੱਚ ਆਹਿਮ ਯੋਗਦਾਨ ਪਾ ਸਕਦੀ ਹੈ।
ਇਸ ਮੌਕੇ ਕਰਵਾਏ ਗਏ ਪ੍ਰੋਜੈਕਟ ਮਾਡਲ ਮੁਕਾਬਲੇ ਵਿੱਚ ਪਹਿਲਾ ਇਨਾਮ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਟੀਮ ਨੇ ਜਿੱਤਿਆ, ਜਦੋਂ ਅਕਾਲ ਅਕੈਡਮੀ ਅਤੇ ਅਨੰਦ ਪਬਲਿਕ ਸਕੂਲਾਂ ਦੀਆਂ ਟੀਮਾਂ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ।
ਸਿਫ਼ਰ ਰਹਿੰਦ-ਖੰਹੂਦ ਦੇ ਟੀਚਿਆਂ ਨੁੰ ਪ੍ਰਾਪਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ

