ਕਿਸ਼ਤੀਆਂ ਦੀ ਦੌੜ ਦੇ ਦੂਜੇ ਦਿਨ ਦੇ ਮੁਕਾਬਲੇ ਰਹੇ ਰੌਮਾਂਚਕਾਰੀ

-10 ਲੜਕੀਆਂ ਅਤੇ 9ਲੜਕਿਆਂ ਨੇ ਜਿੱਤੇ ਮੈਡਲ
-ਮਾਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ੳੇੁਪ ਕੁਲਪਤੀ ਅਤੇ ਸੰਤ ਸੀਚੇਵਾਲ ਨੇ ਵੰਡ ਇਨਾਮ

ਸ਼ੁਲਤਾਨਪੁਰ ਲੋਧੀ,11 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਿਸ਼ਤੀਆਂ ਦੇ ਹੋ ਰਹੇ ਮੁਕਾਬਲਿਆਂ ‘ਚ ਪੰਜਾਬ ਦੀਆਂ ਧੀਆਂ ਨੇ ਬਾਜ਼ੀ ਮਾਰ ਲਈ।ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ‘ਚ ਕਿਸ਼ਤੀਆਂ ਦੇ ਕੈਕਿੰਗ ਤੇ ਕੋਨੋਇੰਗ ਦੇ ਹੋਏ ਮੁਕਾਬਲਿਆਂ ਵਿੱਚ ਲੜਕੀਆਂ ਨੇ ਵੱਡੀ ਗਿਣਤੀ ਵਿੱਚ ਮੈਡਲ ਜਿੱਤੇ।ਵੱਖ-ਵੱਖ ਉਮਰ ਵਰਗ ਦੇ ਹੋਏ 200 ਮੀਟਰ ਦੇ ਮੁਕਾਬਲਿਆਂ ਲੜਕੀਆਂ ਨੇ 10 ਅਤੇ ਲੜਕਿਆਂ ਨੇ 9 ਮੈਡਲ ਜਿੱਤੇ।


ਦੂਜੇ ਦਿਨ ਦੇ  ਕਿਸ਼ਤੀ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੀਆਂ ਲੜਕੀਆਂ ਵਿੱਚ ਅੰਡਰ 14 ਸੀ-1 ਵਿੱਚ  ਪ੍ਰਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਦੂਜੇ ਸਥਾਨ ‘ਤੇ ਜਸ਼ਨਪ੍ਰੀਤ ਰਹੀ।ਇਸ ਉਮਰ ਵਰਗ ਵਿੱਚ ਸੀ-2 ਵਿੱਚ ਖੁਸ਼ਵੀਨ ਕੌਰ ਤੇ ਰਾਜਵਿੰਦਰ ਨੇ ਪਹਿਲਾ ਅਤੇ ਇਸ਼ਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ ਵਿੱਚ ਦੋਹਾਂ ਨੇ ਦਜਾ ਸਥਾਨ ਹਸਾਲ ਕੀਤਾ।ਇਸੇ ਤਰ੍ਹਾਂ ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਨੇ ਪਹਿਲਾਂ,ਗੁਰਲੀਨ ਕੌਰ ਨੇ ਦੂਜਾ ਅਤੇ ਪ੍ਰਭਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-14 ਦੇ ਕੇ-1 200 ਮੀਟਰ ਦੇ ਮੁਕਾਬਲਿਆਂ ਵਿੱਚ ਕਾਰਤਿਕ ਨੇ ਪਹਿਲਾਂ,ਸੁਖਜੀਤ ਸਿੰਘ ਨੇ ਦੂਜਾ ਅਤੇ ਮਨਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ 17 ਸੀ-2 ਦੇ 200 ਮੀਟਰ ਦੇ ਹੋਏ ਮੁਕਾਬਲਿਆਂ ਵਿੱਚ ਹਰਮਨ ਸਿੰਘ ਤੇ ਪ੍ਰਭਜੋਤ ਸਿੰਘ ਨੇ ਪਹਿਲਾਂ,ਮਨਪ੍ਰੀਤ ਸਿੰਘ ਤੇ ਤਨਵੀਰ ਸਿੰਘ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਤੇ ਸੁਖਮਨ ਸਿੰਘ ਨੇ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਜਾਬੀ।ਅੰਡਰ-14 ਉਮਰ ਵਰਗ ਵਿੱਚ ਸੀ-1ਦੇ ਹੋਏ ਮੁਕਾਬਲਿਆਂ ਵਿੱਚ ਇਕੱਲੇ ਰੂਪਨਗਰ ਜਿਲ੍ਹੇ ਦੀ ਸਰਦਾਰੀ ਕਾਇਮ ਰਹੀ।ਤਿੰਨੋ ਸਥਾਨਾਂ ‘ਤੇ ਰੂਪ ਨਗਰ ਦੇ ਖਿਡਾਰੀ ਹੀ ਕਾਮਜਾਬ ਰਹੇ।
ਹਰਕਿਰਤ ਨੇ ਪਹਿਲਾਂ,ਗੁਰਸਹਿਜ ਸਿੰਘ ਨੇ ਦੂਜਾ ਅਤੇ ਹਰਸਿਮਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਗਿੱਲ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜ ੀਨੇ ਸਾਂਝੇ ਤੌਰ ‘ਤੇ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ।ਇਸ ਮੌਕੇ ਵਾਈਸ ਚਾਂਸਲਰ ਸ਼੍ਰੀ ਗਿੱਲ ਨੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਵਾਲੇ ਵਿਿਦਆਰਥੀ ਨੂੰ ਯੂਨੀਵਰਸਿਟੀ ਮੁਫ਼ਤ ਪੜ੍ਹਾਈ ਕਰਵਾਏਗੀ ਅਤੇ ਖਿਡਾਰੀਆਂ ਨੂੰ ਚੰਗੇ ਕੋਚਾਂ ਰਾਹੀ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਵੀ ਨਿਖਾਰੇਗੀ।
ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਵਾਲੀਆਂ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *