ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸਬੰਧੀ ਕਪੂਰਥਲਾ ’ਚ ਵਿਸ਼ਾਲ ਪ੍ਰਭਾਤਫੇਰੀ ਕੱਢੀ

-ਮੁਹੱਲਾ ਰਾਇਕਾ ਤੋਂ ਸ਼ੁਰੂ ਹੋਈ ਪ੍ਰਭਾਤਫੇਰੀ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ

ਕਪੂਰਥਲਾ: ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵੱਲੋਂ ਪਾਵਨ ਪਵਿੱਤਰ ਗ੍ਰੰਥ ਰਾਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿੱਚ ਪ੍ਰਧਾਨ ਭਾਰਤੀ ਸਹੋਤਾ ਅਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਪ੍ਰਭਾਤਫੇਰੀ ਕੱਢੀ ਗਈ। ਪ੍ਰਭਾਤਫੇਰੀ ਦੀ ਸ਼ੁਰੂਆਤ ਮੁਹੱਲਾ ਰਾਇਕਾ ਸਥਿਤ ਵਾਲਮੀਕਿ ਮੰਦਿਰ ਤੋਂ ਹੋਈ।

ਇਸ ਦੌਰਾਨ ਪ੍ਰਭਾਤਫੇਰੀ ਮੁਹੱਲਾ ਰਾਇਕਾ ਤੋਂ ਹੁੰਦੀ ਹੋਈ ਮੁਹੱਲਾ ਸ਼ਹਿਰੀਆਂ ਅਤੇ ਕੇਸਰੀ ਬਾਗ ਰੋਡ ਵਿਖੇ ਪਹੁੰਚੀ, ਜਿੱਥੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤਫੇਰੀ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਬੀਬੀਆਂ ਵੱਲੋਂ ਭਜਨ ਗਾਇਨ ਕਰਕੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਪੂਰਾ ਮਾਹੌਲ ਭਗਤੀਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ।

ਇਸ ਮੌਕੇ ਸਭਾ ਦੇ ਪ੍ਰਧਾਨ ਭਾਰਤੀ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਅਕਤੂਬਰ ਨੂੰ ਝੰਡੇ ਦੀ ਰਸਮ ਰਾਜੂ ਅਟਵਾਲ ਵੱਲੋਂ ਸਮੂਹ ਮੰਦਿਰ ਕਮੇਟੀ ਅਤੇ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਅਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ 26 ਅਕਤੂਬਰ ਨੂੰ ਸ਼ਾਮ 6 ਵਜੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਪ੍ਰਭਾਤਫੇਰੀ ਮੌਕੇ ਸਭਾ ਦੇ ਉਪ ਪ੍ਰਧਾਨ ਰੋਬਿਨ ਕਲਿਆਣ, ਕੈਸ਼ੀਅਰ ਸੰਜੇ ਨਾਹਰ, ਸਨੀ ਕਲਿਆਣ, ਸਤੀਸ਼, ਗੋਲਡੀ, ਜਸਬੀਰ, ਹੈਰੀ ਗੱਗੀ, ਰਿਕੀ ਪੰਡਿਤ, ਚਿੰਟੂ, ਮੌਂਟੀ ਨਾਹਰ, ਰਵੀ ਸ਼ੇਰਗਿੱਲ, ਬੈਂਨੀ, ਤਰੁਣ ਕਾਕਾ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *