ਨਵੀਂ ਬਣਨ ਵਾਲੀ ਸੜਕ ਬਦਲੇਗੀ ਮੰਡ ਦੀ ਤਸਵੀਰ ਤੇ ਕਿਸਾਨਾਂ ਦੀ ਤਕਦੀਰ- ਸੰਤ ਸੀਚੇਵਾਲ

-ਪੰਜਾਬ ਰਾਜ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਹੈ ਸੜਕ, ਦਰਜਨ ਭਰ ਪਿੰਡਾਂ ਦੇ ਕਿਸਾਨਾਂ ਨੂੰ ਮੰਡੀ ਵਿੱਚ ਜਿਣਸਾਂ ਲੈ ਜਾਣ ਵਿੱਚ ਮਿਲੇਗੀ ਮੱਦਦ*

-ਲੋਕਾਂ ਦੇ ਦੱਸਿਆ ਇਤਿਹਾਸਕ ਕਦਮ

ਸੁਲਤਾਨਪੁਰ ਲੋਧੀ, 17 ਅਕਤੂਬਰ: ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੰਡ ਇਲਾਕੇ ਵਿੱਚ ਬਣ ਰਹੀ ਸੜਕ ਵਿਕਾਸ ਦਾ ਨਵਾਂ ਮੀਲ ਪੱਥਰ ਸਾਬਿਤ ਹੋਵੇਗੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬਣ ਰਹੀ ਇਸ ਸੜਕ ਪੰਜਾਬ ਰਾਜ ਮੰਡੀ ਬੋਰਡ ਦੀ ਨਿਗਰਾਨੀ ਹੇਠ ਬਣਾਈ ਜਾ ਰਹੀ ਹੈ। ਫੱਤੇਵਾਲ ਗਾਊਸ਼ਾਲਾ ਤੋਂ ਇਸ ਦੇ ਬਣਨ ਦੀ ਸ਼ੁਰੂਆਤ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਹ ਸੜਕ ਮੰਡਲ ਇਲਾਕੇ ਦੀ ਤਸਵੀਰ ਅਤੇ ਕਿਸਾਨਾਂ ਦੀ ਤਕਦੀਰ ਬਦਲਕੇ ਰੱਖ ਦੇਵੇਗੀ। ਇਹ ਸੜਕ ਬਣਨ ਨਾਲ ਦਰਜਨ ਭਰ ਪਿੰਡਾਂ ਦੇ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ।

ਅਜ਼ਾਦੀ ਦੇ 8 ਦਹਾਕਿਆਂ ਬਾਅਦ ਪਹਿਲੀਵਾਰ ਇਸ ਖਿੱਤੇ ਵਿੱਚ ਬਣ ਰਹੀ ਸੜਕ ਵਿਕਾਸ ਦੇ ਨਵੇਂ ਰਾਹ ਵੀ ਖੋਲ੍ਹ ਦੇਵੇਗੀ। ਦਰਜਨ ਭਰ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਾਰ ਲੋਕਾਂ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੰਡ ਇਲਾਕੇ ਨੂੰ ਪਹਿਲਾਂ ਹੜ੍ਹਾਂ ਦੀ ਮਾਰ ਤੋਂ ਬਚਾਇਆ ਸੀ ਤੇ ਹੁਣ ਸੜਕ ਬਣਾ ਕੇ ਉਨ੍ਹਾਂ ਲਈ ਤੱਰਕੀ ਦੇ ਨਵੇਂ ਰਾਹ ਖੋਹਲ੍ਹ ਦਿੱਤੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸੜਕਾਂ ਇਲਾਕੇ ਦੀਆਂ ਜੀਵਨ ਰੇਖਾਵਾਂ ਵਾਂਗ ਹੁੰਦੀਆਂ ਹਨ। ਕਿਸਾਨਾਂ ਆਪਣੇ ਖੇਤਾਂ ਵਿੱਚੋਂ ਫਸਲਾਂ ਨੂੰ ਬੜੇ ਸੌਖੇ ਢੰਗ ਨਾਲ ਮੰਡੀਆਂ ਤੱਕ ਲੈ ਜਾ ਸਕਣਗੇ।

ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਿੱਧਾਂ ਲਾਭ ਪਹੁੰਚਾਏਗੀ। ਉਨ੍ਹਾਂ ਦੱਸਿਆ ਕਿ ਫੱਤੇਵਾਲ, ਗਾਮੇਵਾਲ, ਜਾਮੇਵਾਲ, ਮੰਡ ਸਿੰਘ ਪੁਰ, ਗੁੱਡੇ, ਮੰਡ ਆਹਲੀ ਕਲਾਂ, ਆਹਲੀ ਖੁਰਦ ਅਤੇ ਆਹਲੀ ਕਲਾਂ ਸਮੇਤ ਹੋਰ ਇਲਾਕੇ ਦੇ ਪਿੰਡ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਉਦਮ ਸਦਕਾ ਹੀ ਅਜ਼ਾਦੀ ਤੋਂ ਬਾਅਦ ਇੱਥੇ ਪੱਕੀ ਸੜਕ ਬਣਨ ਲੱਗੀ ਹੈ, ਜਿਸਦਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ।

ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਖਿੱਤੇ ਵਿੱਚ ਸੜਕਾਂ ਦਾ ਜਾਲ ਵਿਛਾਅ ਦਿਤਾ ਹੈ। ਸਾਢੇ ਤਿੰਨ ਕਿਲੋਮੀਟਰ ਲੰਮੀ ਅਤੇ 14 ਫੁੱਟ ਚੌੜੀ ਇਹ ਸੜਕ ਧੁੱਸੀ ਬੰਨ੍ਹ ਤੋਂ ਲੈਕੇ ਐਡਵਾਂਸ ਬੰਨ੍ਹ ਤੱਕ ਲੁੱਕ ਬਜ਼ਰੀ ਵਾਲੀ ਸੜਕ ਬਣਨ ਨਾਲ ਕਿਸਾਨਾਂ ਨੂੰ ਸਭ ਤੋਂ ਵਡਾ ਲਾਭ ਇਹ ਮਿਲੇਗਾ ਕਿ ਮੀਂਹ ਪੈਣ ਦੇ ਬਾਵਜੂਦ ਕਿਸਾਨ ਆਪਣੇ ਖੇਤਾਂ ਵਿੱਚ ਟ੍ਰੈਕਟਰ ਟਰਾਲੀਆਂ ਲੈ ਜਾ ਸਕਣਗੇ। ਪਹਿਲਾਂ ਤਾਂ ਮੀਂਹ ਪੈਣ ਨਾਲ ਮੰਡ ਇਲਾਕੇ ਵਿੱਚ ਦੀ ਲੰਘਣਾ ਹੀ ਇੱਕ ਵੱਡੀ ਚਣੌਤੀ ਬਣ ਜਾਂਦਾ ਸੀ।

Leave a Reply

Your email address will not be published. Required fields are marked *