ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਲਵਿੰਦਰ ਸਿੰਘ ਬੱਲੀ ਪੰਨੂ ਨੇ ਜਿੱਤਿਆ ਗੋਲਡ ਮੈਡਲ

ਕਪੂਰਥਲਾ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਵਿੰਦਰ ਸਿੰਘ (ਬੱਲੀ ਪੰਨੂ) ਨੇ ਗੋਲਡ ਮੈਡਲ ਜਿੱਤ ਕੇ ਰੇਲ ਕੋਚ ਫੈਕਟਰੀ (RCF), ਕਪੂਰਥਲਾ ਦਾ ਨਾਮ ਰੌਸ਼ਨ ਕੀਤਾ।
ਬਲਵਿੰਦਰ ਸਿੰਘ ਦੀ ਇਸ ਕਾਮਯਾਬੀ ਵਿੱਚ Sahibzada Ajit Singh Institute Workers Club, RCF Kapurthala ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਬਲਵਿੰਦਰ ਸਿੰਘ ਨੇ ਵਰਕਰ ਕਲੱਬ ਦੇ ਜਿੰਮ ਵਿੱਚ ਨਿਯਮਿਤ ਪ੍ਰੈਕਟਿਸ ਅਤੇ ਮਿਹਨਤ ਕਰਕੇ ਆਪਣੀ ਖੇਡ ਪ੍ਰਤੀ ਤਿਆਰੀ ਨੂੰ ਮਜ਼ਬੂਤ ਕੀਤਾ।
ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਨੇ ਅੱਜ ਉਨ੍ਹਾਂ ਨੂੰ ਇਸ ਮਾਣਮੱਤੀ ਉਪਲਬਧੀ ਤੱਕ ਪਹੁੰਚਾਇਆ ਹੈ। ਗੋਲਡ ਮੈਡਲ ਜਿੱਤ ਕੇ ਉਨ੍ਹਾਂ ਨੇ RCF ਦੇ ਨਾਲ-ਨਾਲ ਵਰਕਰ ਕਲੱਬ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਇਹ ਜਿੱਤ ਵਰਕਰ ਕਲੱਬ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਖੇਡ ਸਹੂਲਤਾਂ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਮਿਲ ਰਹੇ ਸਹਿਯੋਗ ਦੀ ਵੀ ਇੱਕ ਸੁੰਦਰ ਮਿਸਾਲ ਹੈ।
Sahibzada Ajit Singh Institute Workers Club Committee ਵੱਲੋਂ ਬਲਵਿੰਦਰ ਸਿੰਘ (ਬੱਲੀ ਪੰਨੂ) ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈਆਂ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *