
ਢਿੱਲਵਾਂ, (ਕਪੂਰਥਲਾ), 6 ਅਕਤੂਬਰ: ਮੰਗਲਵਾਰ ਦੀ ਸਵੇਰੇ ਕਰੀਬ 9:15 ਵਜੇ ਟੋਲ ਪਲਾਜ਼ਾ ਢਿੱਲਵਾਂ ਵਿਖੇ ਸਰਕਾਰੀ ਬੱਸ ਦੇ ਚਾਲਕ ਤੇ ਟੋਲ ਪਲਾਜ਼ਾ ਢਿੱਲਵਾਂ ਦੇ ਕਰਮਚਾਰੀ ਵਿਚ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵੱਲੋਂ ਟੋਲ ਪਲਾਜ਼ਾ ਢਿੱਲਵਾਂ ਵਿਖੇ ਆਪਣੀਆਂ ਬੱਸਾਂ ਤਿਰਛੀਆਂ ਖੜੀਆਂ ਕਰਕੇ ਆਵਾਜਾਈ ਜਾਮ ਕੀਤੀ ਗਈ, ਜਿਸ ਉਪਰੰਤ ਹਾਲ ਦੀ ਘੜੀ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ।

